University of Oxford Announces the Establishment of the Guru Nanak Junior Research Fellowship, Supported by Singh Sabha Southall
Share on LinkedIn
press release
In a significant advancement for the study of Sikh teachings and Panjab, the University of Oxford is creating the Guru Nanak Junior Research Fellowship at Wolfson College. This initiative has been made possible through the generous support of donors including Sri Guru Singh Sabha Southall, a leading Sikh organisation in the UK.
Wolfson College, renowned for its extensive research in South Asian studies encompassing languages, literature, culture, economics, and social dynamics, has recognised the need for deeper exploration of Sikhi and Punjab. The Guru Nanak Junior Research Fellowship represents a monumental stride towards filling this academic gap at Oxford.
Mr. Himmat Singh Sohi, President of Singh Sabha Southall, expressed his joy upon the successful fundraising of £180,000, enabling the fellowship’s launch for an initial three years. “It’s a moment of immense pride and responsibility for us to contribute significantly to the foundation of this fellowship,” Mr. Sohi stated.
Echoing this sentiment, Mr. Bhinder, Vice President of Singh Sabha, remarked, “Education has always been a cornerstone of the Singh Sabha movement. This fellowship at the University of Oxford is a testament to our ongoing commitment to this legacy.”
General Secretary Harmeet Singh Gill highlighted the Sabha’s dedication to disseminating the teachings of Sri Guru Nanak Dev Ji through educational endeavours, underscoring the Sabha’s commitment to this principle.
Dr Huw David, Development Director and Governing Body Fellow of Wolfson College, expressed his gratitude to Singh Sabha Southall for their substantial donation of £140,329. “This philanthropic gesture significantly contributes to the academic exploration and preservation of Guru Nanak’s teachings and traditions,” said Dr David.
Editors’ Note:
Sri Guru Singh Sabha Southall, established in the 1960s and recognised as one of the largest Sikh organisations outside India, is a registered charity in England and Wales (No. 280707). The Sabha’s mission encompasses promoting Sikh traditions and values, as well as fostering the welfare, economic growth, and educational advancement of the Sikh community.
For further details about the fellowship and The Sabha’s initiatives, please visit www.sgsss.org/JRF.
End of Release
University of Oxford, Wolfson College, Guru Nanak Junior Research Fellow
ਆਕਸਫੋਰਡ ਯੂਨੀਵਰਸਿਟੀ ਵਲੋੰ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਸਹਿਯੋਗ ਨਾਲ ਗੁਰੂ ਨਾਨਕ ਜੂਨੀਅਰ ਰੀਸਰਚ ਫੈਲੋਸ਼ਿਪ ਦੀ ਸਥਾਪਨਾ ਦਾ ਇਤਿਹਾਸਕ ਐਲਾਨ
ਵਿਸ਼ਵ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਵਲੋਂ ਇਕ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਅਤੇ ਸਿੱਖਾਂ ਨਾਲ ਸਬੰਧਤ ਵਿਸ਼ਿਆਂ ਉੱਤੇ ਖੋਜਾਂ ਲਈ ਵੁਲਫਸਨ ਕਾਲਜ ਵਿਖੇ ਗੁਰੂ ਨਾਨਕ ਜੂਨੀਅਰ ਰੀਸਰਚ ਫੈਲੋਸ਼ਿਪ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਉਪਰਾਲਾ ਬਰਤਾਨੀਆ ਦੀ ਪ੍ਰਮੁੱਖ ਸਿੱਖ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਵਿਸ਼ੇਸ਼ ਯੋਗਦਾਨ ਦੇ ਨਾਲ ਸਫਲ ਹੋਇਆ ਹੈ।
ਵੱਖ-ਵੱਖ ਸਾਊਥ ਏਸ਼ੀਅਨ ਭਾਸ਼ਾਵਾਂ, ਸਾਹਿਤ, ਸੱਭਿਆਚਾਰ, ਅਰਥ ਸ਼ਾਸਤਰ ਅਤੇ ਸਮਾਜਿਕ ਵਿਸ਼ਿਆਂ ਨਾਲ ਸਬੰਧਿਤ ਖੋਜਾਂ ਲਈ ਮਸ਼ਹੂਰ ਵੁਲਫਸਨ ਕਾਲਜ ਵਲੋਂ ਸਿੱਖ ਧਰਮ ਅਤੇ ਪੰਜਾਬ ਨਾਲ ਸਬੰਧਿਤ ਖੋਜਾਂ ਦੀ ਲੋੜ ਨੂੰ ਮਾਨਤਾ ਮਿਲਣੀ ਆਪਣੇ ਆਪ ਵਿਚ ਮਹੱਤਵਪੂਰਨ ਹੈ।
ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਪ੍ਰਧਾਨ ਸ. ਹਿੰਮਤ ਸਿੰਘ ਸੋਹੀ ਨੇ ਗੁਰੂ ਨਾਨਕ ਜੂਨੀਅਰ ਰੀਸਰਚ ਫੈਲੋਸ਼ਿਪ ਨੂੰ ਮੁੱਢਲੇ ਤਿੰਨ ਸਾਲਾਂ ਲਈ ਸ਼ੁਰੂ ਕਰਨ ਵਾਸਤੇ ਕੁੱਲ 1 ਲੱਖ 80 ਹਜ਼ਾਰ ਬਰਤਾਨਵੀ ਪੌਂਡ ਦੀ ਸਫਲ ਫੰਡਰੇਜਿੰਗ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜਿਸ ਵਿਚ ਸਭ ਤੋਂ ਵੱਧ ਲਗਪਗ 1 ਲੱਖ 40 ਹਜ਼ਾਰ ਬਰਤਾਵਨੀ ਪੌਂਡ ਦਾ ਯੋਗਦਾਨ ਇਕੱਲਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੀ ਸੰਗਤ ਨੇ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਫੈਲੋਸ਼ਿਪ ਦੀ ਸ਼ੁਰੂਆਤ ਵਿਚ ਮਹੱਤਵਪੂਰਨ ਯੋਗਦਾਨ ਪਾਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ।
ਸਿੰਘ ਸਭਾ ਦੇ ਮੀਤ ਪ੍ਰਧਾਨ ਸ. ਭਿੰਡਰ ਨੇ ਕਿਹਾ ਕਿ ਸਿੱਖਿਆ ਮੁੱਢ ਤੋਂ ਹੀ ਸਿੰਘ ਸਭਾ ਲਹਿਰ ਦਾ ਆਧਾਰ ਰਹੀ ਹੈ। ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਜਨਰਲ ਸਕੱਤਰ ਸ. ਹਰਮੀਤ ਸਿੰਘ ਗਿੱਲ ਨੇ ਵਿੱਦਿਅਕ ਯਤਨਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਸਿੰਘ ਸਭਾ ਵਲੋਂ ਕੀਤੇ ਜਾਂਦੇ ਕਾਰਜਾਂ ‘ਤੇ ਚਾਨਣਾ ਪਾਉਂਦਿਆਂ ਭਵਿੱਖ ਵਿਚ ਵਧੇਰੇ ਸਰਗਰਮ ਰੂਪ ਵਿਚ ਤਤਪਰ ਹੋਣ ਦਾ ਵਾਅਦਾ ਕੀਤਾ।
ਵੁਲਫਸਨ ਕਾਲਜ ਦੇ ਵਿਕਾਸ ਡਾਇਰੈਕਟਰ ਅਤੇ ਗਵਰਨਿੰਗ ਬਾਡੀ ਫੈਲੋ ਡਾ. ਹਿਊ ਡੇਵਿਡ ਨੇ ਸਿੰਘ ਸਭਾ ਸਾਊਥਹਾਲ ਵਲੋਂ ਫੈਲੋਸ਼ਿਪ ਵਿਚ ਅਹਿਮ ਸਹਾਇਤਾ ਲਈ ਧੰਨਵਾਦ ਕਰਦਿਆਂ ਆਖਿਆ ਕਿ ਇਹ ਪਰਉਪਕਾਰੀ ਉਪਰਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਪਰੰਪਰਾਵਾਂ ਦੀ ਅਕਾਦਮਿਕ ਖੋਜ ਅਤੇ ਸੰਭਾਲ ਵਿਚ ਮਹੱਤਵਪੂਰਨ ਯੋਗਦਾਨ ਸਾਬਤ ਹੋਵੇਗਾ।
ਇੱਥੇ ਦੱਸਣਯੋਗ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਸੰਨ 1960 ਵਿਚ ਸਥਾਪਿਤ ਕੀਤੀ ਗਈ ਇੰਗਲੈਂਡ ਅਤੇ ਵੇਲਜ਼ ਵਿਚ ਇਕ ਰਜਿਸਟਰਡ (ਨੰਬਰ 280707) ਚੈਰਿਟੀ ਹੈ। ਇਹ ਸਿੱਖ ਸੰਸਥਾ ਭਾਰਤ ਤੋਂ ਬਾਹਰ ਸਭ ਤੋਂ ਵੱਡੀਆਂ ਸਿੱਖ ਸੰਸਥਾਵਾਂ ਵਿਚੋਂ ਇਕ ਹੈ। ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਮਿਸ਼ਨ ਵਿਚ ਸਿੱਖ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਸਿੱਖ ਭਾਈਚਾਰੇ ਦੀ ਭਲਾਈ, ਆਰਥਿਕ ਵਿਕਾਸ ਅਤੇ ਵਿੱਦਿਅਕ ਤਰੱਕੀ ਨੂੰ ਉਤਸ਼ਾਹਿਤ ਕਰਨਾ ਮੁੱਖ ਤੌਰ ‘ਤੇ ਸ਼ਾਮਲ ਹੈ।